ਅਸੀਂ ਕੌਣ ਹਾਂ?
ਸਤਿ ਸ਼੍ਰੀ ਆਕਾਲ, ਦੋਸਤੋ!
"Punjab to Arab" ਤੁਹਾਡਾ ਆਪਣਾ ਪੇਜ ਹੈ, ਜੋ ਪੂਰੀ ਤਰ੍ਹਾਂ ਪੰਜਾਬੀ ਭਾਈਚਾਰੇ ਲਈ ਬਣਾਇਆ ਗਿਆ ਹੈ। ਅਸੀਂ ਇਹ ਇਸ ਵਾਸਤੇ ਸ਼ੁਰੂ ਕੀਤਾ ਹੈ ਕਿ ਤਾਂਕਿ ਤੁਸੀਂ ਅਰਬ ਦੇਸ਼ਾਂ ਦੀ ਹਰ ਛੋਟੀ-ਵੱਡੀ ਖ਼ਬਰ ਆਪਣੀ ਮਾਂ ਬੋਲੀ ਪੰਜਾਬੀ (ਗੁਰਮੁਖੀ) ਵਿੱਚ ਪੜ੍ਹ ਸਕੋ।
ਸਾਡਾ ਟੀਚਾ-
ਅਸੀਂ ਪੰਜਾਬ ਅਤੇ ਅਰਬ ਦੇਸ਼ਾਂ ਵਿਚਕਾਰ ਇੱਕ ਪੁਲ ਬਣਨਾ ਚਾਹੁੰਦੇ ਹਾਂ। ਬਹੁਤ ਸਾਰੇ ਪੰਜਾਬੀ ਭੈਣ-ਭਰਾ Kuwait, Saudi Arab, Qatar, Oman ਤੇ Bahrain ਵਿੱਚ ਕੰਮ ਕਰ ਰਹੇ ਹਨ ਜਾਂ ਕੰਮ ਲਈ ਜਾਣਾ ਚਾਹੁੰਦੇ ਹਨ। ਪਰ ਬਹੁਤ ਵਾਰ ਜਾਣਕਾਰੀ ਦੀ ਘਾਟ ਰਹਿੰਦੀ ਹੈ। Punjab to Arab ਤੁਹਾਨੂੰ ਨੌਕਰੀਆਂ, ਕਾਰੋਬਾਰ, ਸੋਨੇ ਤੇ ਕਰੰਸੀ ਦੇ ਰੇਟ, ਛੁੱਟੀਆਂ, ਕਾਨੂੰਨੀ ਜਾਣਕਾਰੀ, ਅਤੇ ਹੋਰ ਮਹੱਤਵਪੂਰਨ ਖ਼ਬਰਾਂ ਪੰਜਾਬੀ ਵਿੱਚ ਦੱਸੇਗਾ।
ਤੁਹਾਨੂੰ ਇਸ ਪੇਜ ਨਾਲ ਕਿਉਂ ਜੁੜਨਾ ਚਾਹੀਦਾ ਹੈ?
- ਇੱਥੇ ਤੁਹਾਨੂੰ ਸਿੱਧੀ, ਸਹੀ ਅਤੇ ਤਾਜ਼ਾ ਜਾਣਕਾਰੀ ਪੰਜਾਬੀ ਵਿੱਚ ਮਿਲੇਗੀ।
- ਪੰਜਾਬੀਆਂ ਦੀਆਂ ਸਫਲਤਾ ਕਹਾਣੀਆਂ, ਜੋ ਤੁਹਾਨੂੰ ਹੋਰ ਅੱਗੇ ਵਧਣ ਦੀ ਪ੍ਰੇਰਣਾ ਦੇਣਗੀਆਂ।
- ਕੋਈ ਵੀ ਨਵਾਂ ਕਾਨੂੰਨ, ਨੌਕਰੀ ਦੇ ਮੌਕੇ, ਜਾਂ ਦਿਨ-ਬ-ਦਿਨ ਦੇ ਕਰੰਸੀ ਤੇ ਸੋਨੇ ਦੇ ਰੇਟ – ਸਭ ਕੁਝ ਇੱਕ ਹੀ ਥਾਂ ਤੇ।
ਆਪਣੀ ਮਾਂ ਬੋਲੀ ਨਾਲ ਜੁੜੇ ਰਹੋ!
ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਅਸੀਂ ਇਹ ਸ਼ੁਰੂਆਤ ਕੀਤੀ ਹੈ। ਆਉ, ਆਪਾਂ ਸਭ ਮਿਲ ਕੇ ਇਸਨੂੰ ਵਧਾਈਏ ਤੇ ਪੰਜਾਬੀਆਂ ਲਈ ਇੱਕ ਮਜ਼ਬੂਤ ਆਵਾਜ਼ ਬਣਾਈਏ!
🙏 "Punjab To Arab" ਨਾਲ ਜੁੜੋ, ਅਰਬ ਵਿੱਚ ਵੱਸਦੇ ਪੰਜਾਬੀਆਂ ਨਾਲ ਸ਼ੇਅਰ ਕਰੋ, ਅਤੇ ਹਰ ਨਵੀਂ ਅਪਡੇਟ ਲਈ ਸਾਡੇ ਨਾਲ ਬਣੇ ਰਹੋ! 🙏