ਸਖ਼ਤ ਜੁਰਮਾਨੇ ਅਤੇ ਜਾਗਰੂਕਤਾ ਮੁਹਿੰਮ ਨਾਲ ਸੜਕਾਂ ਹੋਈਆਂ ਸੁਰੱਖਿਅਤ, ਪਰ ਲੋਕਾਂ ਦੀਆਂ ਚਿੰਤਾਵਾਂ ਵੀ ਉਭਰ ਕੇ ਆਈਆਂ ਸਾਹਮਣੇ।
- ਸੀਟਬੈਲਟ ਨਾ ਪਾਉਣ 'ਚ 71 ਪ੍ਰਤੀਸ਼ਤ ਦੀ ਕਮੀ
- ਗੱਡੀ ਚਲਾਉਂਦਿਆਂ ਮੋਬਾਈਲ ਵਰਤਣ ਵਿੱਚ 86 ਪ੍ਰਤੀਸ਼ਤ ਦੀ ਕਮੀ
- ਗਲਤ ਪਾਸੇ ਚਲਣ ਵਾਲੇ ਵਾਹਨਾਂ ਵਿੱਚ 89 ਪ੍ਰਤੀਸ਼ਤ ਦੀ ਕਮੀ
ਇਹ ਨਤੀਜੇ ਉੱਚ ਜੁਰਮਾਨਿਆਂ (ਕਈਆਂ ਵਿੱਚ 10 ਗੁਣਾ ਵਾਧਾ) ਅਤੇ ਸੜਕ ਸੁਰੱਖਿਆ ਤੇ ਜ਼ੋਰ ਦੇਣ ਵਾਲੀ ਤਿੰਨ ਮਹੀਨੇ ਦੀ ਜਨਤਾ ਜਾਗਰੂਕਤਾ ਮੁਹਿੰਮ ਦਾ ਨਤੀਜਾ ਹਨ।
ਹਾਲਾਂਕਿ ਕੁਝ ਨਾਗਰਿਕਾਂ ਨੇ ਇਸ ਬਾਰੇ ਚਿੰਤਾ ਵੀ ਜਤਾਈ ਹੈ।
ਕਈ ਡਰਾਈਵਰਾਂ ਨੇ ਕਿਹਾ ਕਿ ਸੜਕਾਂ 'ਤੇ ਟ੍ਰੈਫਿਕ ਪੁਲਿਸ ਦੀ ਮੌਜੂਦਗੀ ਕਾਫੀ ਘੱਟ ਹੋ ਗਈ ਹੈ, ਕੁਝ ਦਾ ਅੰਦਾਜ਼ਾ ਹੈ ਕਿ ਲਗਭਗ 90% ਘਟ ਗਈ ਹੈ। ਉਨ੍ਹਾਂ ਨੇ ਪੁੱਛਿਆ ਕਿ ਸਾਫ਼-ਸਾਫ਼ ਉਲੰਘਣਾਵਾਂ, ਜਿਵੇਂ ਕਿ ਬਿਨਾਂ ਇਸ਼ਾਰੇ ਦੇ ਮੁੜਨਾ ਜਾਂ ਟੈਕਸੀ ਵੱਲੋਂ ਅਚਾਨਕ ਰੁਕ ਜਾਣਾ, ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ।
ਕੁਝ ਲੋਕਾਂ ਨੇ ਜਨਤਾ ਤੱਕ ਇਹ ਗੱਲ ਪਹੁੰਚਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਕਿ ਇਹ ਕਾਨੂੰਨ ਸਿਰਫ ਸਜ਼ਾ ਦੇਣ ਲਈ ਨਹੀਂ, ਸਗੋਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਬਣਾਏ ਗਏ ਹਨ।
ਇਸ ਦੇ ਨਾਲ-ਨਾਲ ਕੁਝ ਲੋਕ ਕਾਨੂੰਨਾਂ ਦੀ ਸਖ਼ਤੀ ਨੂੰ ਵਧੇਰੇ ਮੰਨ ਰਹੇ ਹਨ। ਕਈਆਂ ਨੇ ਕਿਹਾ ਕਿ ਜੇ ਕੋਈ ਲਾਲ ਬੱਤੀ 'ਤੇ ਖੜਾ ਹੋ ਕੇ ਫੋਨ 'ਤੇ ਝਾਤ ਮਾਰ ਲੈਂਦਾ ਹੈ, ਤਾਂ ਇਹ ਉਲੰਘਣਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਸੜਕਾਂ 'ਤੇ ਵੱਡੇ ਡਿਜ਼ੀਟਲ ਬੋਰਡ ਲੋਕਾਂ ਦਾ ਧਿਆਨ ਭਟਕਾਉਂਦੇ ਹਨ, ਉਥੇ ਗੱਡੀ ਚਲਾਉਂਦਿਆਂ ਪਾਣੀ ਪੀਣ 'ਤੇ ਪਾਬੰਦੀ ਲਾਉਣ ਦਾ ਕੋਈ ਤੁਕ ਨਹੀਂ ਬਣਦਾ।
ਕਈ ਲੋਕਾਂ ਨੇ ਸਾਊਦੀ ਅਰਬ ਦੀ ਤਰ੍ਹਾਂ ਛੂਟ ਵਾਲੀਆਂ ਜੁਰਮਾਨਾ ਅਦਾਇਗੀ ਸਕੀਮਾਂ ਲਾਗੂ ਕਰਨ ਦੀ ਮੰਗ ਕੀਤੀ। ਨਾਲ ਹੀ ਸੜਕਾਂ ਦੀ ਸਥਿਤੀ, ਖਾਸ ਕਰਕੇ ਮਿਟ ਚੁੱਕੀਆਂ ਲਾਈਨਾਂ ਦੀਆਂ ਪੱਟੀਆਂ ਦੀ ਮੁਰੰਮਤ ਦੀ ਵੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਲੋਕਾਂ ਨੇ ਸਵਾਰੀ ਵਾਹਨਾਂ (ਜਿਵੇਂ ਕਿ ਬੱਸਾਂ ਅਤੇ ਟੈਕਸੀਆਂ) ਵੱਲੋਂ ਨਵੇਂ ਕਾਨੂੰਨਾਂ ਦੀ ਉਲੰਘਣਾ ਕਰਨ ਅਤੇ ਕਿਤੇ ਵੀ ਰੁਕਣ ਦੇ ਮਾਮਲੇ 'ਚ ਵੀ ਕਾਰਵਾਈ ਦੀ ਮੰਗ ਕੀਤੀ ਹੈ, ਕਿਉਂਕਿ ਇਹ ਦੂਜੇ ਵਾਹਨਾਂ ਲਈ ਖ਼ਤਰਾ ਬਣਦੇ ਹਨ।
ਕੁਵੈਤ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੁਝ ਲੋਕਾਂ ਨੇ ਨਵੇਂ ਨਿਯਮਾਂ ਕਾਰਨ ਪੈਦਾ ਹੋ ਰਹੀ ਮਨੋਵਿਗਿਆਨਕ ਚਿੰਤਾ ਦੀ ਵੀ ਗੱਲ ਕੀਤੀ। ਉਨ੍ਹਾਂ ਅਨੁਸਾਰ ਹੁਣ ਸੜਕਾਂ 'ਤੇ ਚਲਾਉਣਾ ਵੀ ਡਰ ਦਾ ਕਾਰਨ ਬਣ ਗਿਆ ਹੈ। ਉਹਨਾਂ ਦੇ ਅਨੁਸਾਰ "ਜਦੋਂ ਹਰੀ ਬੱਤੀ ਵੇਖੀ ਜਾਂਦੀ ਹੈ, ਤਦ ਵੀ ਡਰ ਲਗਦਾ ਹੈ ਕਿ ਕਿਤੇ ਪੀਲੀ ਨਾ ਹੋ ਜਾਵੇ ਅਤੇ ਮੈਂ ਗਲਤ ਫੈਸਲਾ ਨਾ ਕਰ ਲਵਾਂ,” ਇੱਕ ਚਿੰਤਤ ਚਾਲਕ ਨੇ ਕਿਹਾ।
ਕੁਝ ਲੋਕਾਂ ਨੇ ਨਵੇਂ ਨਿਯਮਾਂ ਕਾਰਨ ਪੈਦਾ ਹੋ ਰਹੀ ਮਨੋਵਿਗਿਆਨਕ ਚਿੰਤਾ ਦੀ ਵੀ ਗੱਲ ਕੀਤੀ। ਉਨ੍ਹਾਂ ਅਨੁਸਾਰ ਹੁਣ ਸੜਕਾਂ 'ਤੇ ਚਲਾਉਣਾ ਵੀ ਡਰ ਦਾ ਕਾਰਨ ਬਣ ਗਿਆ ਹੈ। ਉਹਨਾਂ ਦੇ ਅਨੁਸਾਰ "ਜਦੋਂ ਹਰੀ ਬੱਤੀ ਵੇਖੀ ਜਾਂਦੀ ਹੈ, ਤਦ ਵੀ ਡਰ ਲਗਦਾ ਹੈ ਕਿ ਕਿਤੇ ਪੀਲੀ ਨਾ ਹੋ ਜਾਵੇ ਅਤੇ ਮੈਂ ਗਲਤ ਫੈਸਲਾ ਨਾ ਕਰ ਲਵਾਂ,” ਇੱਕ ਚਿੰਤਤ ਚਾਲਕ ਨੇ ਕਿਹਾ।