ਕੁਵੈਤੀ ਨਾਗਰਿਕ ਨੂੰ ਘਰ ਦੇ ਡਰਾਈਵਰ ਦੀ ਯੋਜਨਾਬੱਧ ਹੱਤਿਆ ਲਈ ਮੌਤ ਦੀ ਸਜ਼ਾ, ਲਾਸ਼ ਸਕ੍ਰੈਪ ਯਾਰਡ ਕੋਲੋਂ ਮਿਲੀ।
Kuwait news: ਇੱਕ ਦਿਲ ਦਹਿਲਾ ਦੇਣ ਵਾਲੇ ਕਤਲ ਦੇ ਮਾਮਲੇ ਵਿੱਚ, ਕੁਵੈਤ ਦੇ ਇੱਕ ਨਾਗਰਿਕ ਨੂੰ ਆਪਣੇ ਘਰ ਦੇ ਡਰਾਈਵਰ ਦਾ ਕਤਲ਼ ਕਰਕੇ ਉਸ ਦੀ ਲਾਸ਼ ਰੇਤ ਵਿੱਚ ਦੱਬਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਸਾਅਦ ਅਲ-ਅਬਦੁੱਲਾਹ ਇਲਾਕੇ ਵਿੱਚ ਸਕ੍ਰੈਪ ਯਾਰਡ ਦੇ ਪਿੱਛੇ ਵਾਪਰੀ।
ਪੁਲਿਸ ਨੂੰ ਉਦੋਂ ਪਤਾ ਲੱਗਾ ਜਦੋਂ ਕਿਸੇ ਵਿਅਕਤੀ ਵੱਲੋਂ ਲਹੂ ਨਾਲ ਲਿੱਬੜੇ ਕੱਪੜੇ ਕੂੜੇਦਾਨ ਵਿੱਚ ਸੁੱਟਣ ਦੀ ਸੂਚਨਾ ਮਿਲੀ। ਇਹ ਜਾਣਕਾਰੀ ਮਿਲਣ 'ਤੇ ਜਾਹਰਾ ਗਵਰਨਰੇਟ ਜਾਂਚ ਵਿਭਾਗ ਦੀ ਟੀਮ ਨੇ ਤੁਰੰਤ ਕਾਰਵਾਈ ਕੀਤੀ।
ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਸ਼ੱਕੀ ਵਾਹਨ ਦੀ ਪਛਾਣ ਕੀਤੀ ਗਈ। ਵਾਹਨ ਦੀ ਜਾਂਚ ਦੌਰਾਨ ਅੰਦਰ ਲਹੂ ਦੇ ਨਿਸ਼ਾਨ ਮਿਲੇ। ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਉਸ ਨੇ ਆਪਣੀ ਘਰ ਦੇ ਡਰਾਈਵਰ ਦਾ ਕਤਲ ਕਰਨ ਅਤੇ ਲਾਸ਼ ਨੂੰ ਰੇਤ ਵਿੱਚ ਦੱਬਣ ਦੀ ਗੱਲ ਕਬੂਲ ਕੀਤੀ। ਉਸ ਨੇ ਪੁਲਿਸ ਨੂੰ ਲਾਸ਼ ਦੇ ਥਾਂ 'ਤੇ ਲੈ ਜਾ ਕੇ ਲਾਸ਼ ਦੀ ਪੁਸ਼ਟੀ ਕਰਵਾਈ।
ਮੁਲਜ਼ਮ ਖ਼ਿਲਾਫ ਯੋਜਨਾਬੱਧ ਕਤਲ ਦਾ ਕੇਸ ਦਰਜ ਕਰਕੇ ਮਾਮਲਾ ਅਦਾਲਤ ਵਿੱਚ ਭੇਜਿਆ ਗਿਆ। ਹੁਣ ਅਦਾਲਤ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਨਾਲ ਇਸ ਕਤਲ ਦੇ ਮਾਮਲੇ 'ਚ ਇਨਸਾਫ਼ ਹੋਇਆ।
ਕੁਵੈਤ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਇੱਥੇ ਕਲਿਕ ਕਰੋ।
PunjabToArab.com ਦੇ whatsapp ਚੈਨਲ ਨੂੰ follow ਕਰਨ ਲਈ ਇੱਥੇ ਕਲਿਕ ਕਰੋ।