KUWAIT, 24 ਜੂਨ:
ਕੁਵੈਤੀ ਫੌਜ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਉਨ੍ਹਾਂ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਕ ਫੌਜੀ ਏਅਰ ਬੇਸ 'ਤੇ ਮਿਜ਼ਾਈਲ ਹਮਲਾ ਹੋਇਆ ਹੈ। ਫੌਜ ਦੇ ਜਨਰਲ ਸਟਾਫ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਐਸਾ ਕੋਈ ਹਮਲਾ ਨਹੀਂ ਹੋਇਆ ਅਤੇ ਦੇਸ਼ ਦੀ ਸਰਹੱਦ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਣਜਾਣੇ ਸਰੋਤਾਂ ਤੋਂ ਆਈ ਜਾਣਕਾਰੀ 'ਤੇ ਭਰੋਸਾ ਨਾ ਕਰਨ ਅਤੇ ਸਟੀਕ ਖਬਰਾਂ ਲਈ ਸਿਰਫ਼ ਸਰਕਾਰੀ ਚੈਨਲਾਂ 'ਤੇ ਵਿਸ਼ਵਾਸ ਕਰਨ। ਬਿਆਨ ਵਿੱਚ ਕਿਹਾ ਗਿਆ ਕਿ ਅਫਵਾਹਾਂ ਲੋਕਾਂ ਵਿਚ ਡਰ ਫੈਲਾ ਸਕਦੀਆਂ ਹਨ ਅਤੇ ਇਹ ਨਾਜੁਕ ਹਾਲਾਤਾਂ ਵਿੱਚ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ।
ਫੌਜ ਨੇ ਇਹ ਵੀ ਦਾਅਵਾ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਨਜਿੱਠਣ ਲਈ ਸਾਰੇ ਲਾਜ਼ਮੀ ਇੰਤਜ਼ਾਮ ਕੀਤੇ ਗਏ ਹਨ ਅਤੇ ਦੇਸ਼ ਦੀ ਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਈ ਜਾ ਰਹੀ ਹੈ।