ਨਵਾਂ ਨਿਯਮ: ਵਿਦੇਸ਼ੀਆਂ ਲਈ ਕੁਵੈਤ ਵਿੱਚ ਡਰਾਈਵਿੰਗ ਲਾਇਸੈਂਸ (Driving Licence) ਪ੍ਰਿੰਟ ਕਰਾਉਣ 'ਤੇ 10KD ਫੀਸ।
ਕੁਵੈਤ ਸਰਕਾਰ ਨੇ ਵਿਦੇਸ਼ੀ ਲਸੰਸ ਧਾਰਕਾਂ ਵੱਲੋਂ ਡਰਾਈਵਿੰਗ ਲਸੰਸ (Driving Licence) ਪ੍ਰਿੰਟ ਕਰਾਉਣ ਲਈ 10Kd ਦੀ ਨਵੀਂ ਫੀਸ ਲਾਗੂ ਕਰ ਦਿੱਤੀ ਹੈ। ਇਹ ਫੀਸ ਸਿਰਫ਼ ਉਹਨਾਂ ਵਿਦੇਸ਼ੀ ਨਾਗਰਿਕਾਂ ਤੇ ਲੱਗੇਗੀ ਜੋ ਡਰਾਈਵਿੰਗ ਲਸੰਸ ਪ੍ਰਿੰਟ ਕਰਾਉਣਗੇ। ਇਹ ਕਰਾਉਣਾ ਲਾਜ਼ਮੀ ਨਹੀਂ ਹੋਵੇਗਾ। ਇਹ ਨਿਯਮ 13 ਅਪ੍ਰੈਲ 2025 ਨੂੰ ਗਜਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਤੁਰੰਤ ਬਾਅਦ ਲਾਗੂ ਹੋ ਗਿਆ ਹੈ। ਇਹ ਨਿਯਮ ਕੁਵੈਤੀ ਨਾਗਰਿਕਾਂ (Kuwaiti) ਤੇ ਲਾਗੂ ਨਹੀਂ ਹੋਵੇਗਾ।
ਇਹ ਨਵਾਂ ਨਿਯਮ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਜਾਰੀ ਫੈਸਲੇ ਨੰਬਰ 560/2025 ਦੇ ਤਹਿਤ ਲਾਗੂ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਆਪਣੇ ਅੰਡਰਸੈਕਰੇਟਰੀ ਨੂੰ ਇਸ ਨਿਯਮ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਹ ਫੈਸਲਾ ਨਵੇਂ ਟ੍ਰੈਫਿਕ ਕਾਨੂੰਨ (New Traffic Law) ਦਾ ਹੀ ਇੱਕ ਹਿੱਸਾ ਹੈ, ਜਿਸ ਦਾ ਮੁੱਖ ਮੰਤਵ ਸੜਕ ਸੁਰੱਖਿਆ ਨੂੰ ਵਧਾਉਣਾ ਅਤੇ ਨਿਯਮ ਦੀ ਪਾਲਣਾ ਕਰਾਉਣਾ ਹੈ।
ਉੱਚ ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਟ੍ਰੈਫਿਕ ਉਲੰਘਣਾਂ 'ਤੇ ਸਖਤ ਕਾਰਵਾਈ ਹੋਵੇਗੀ, ਪਰ ਹਲਕੀਆਂ ਉਲੰਘਣਾਂ ਲਈ ਦੁਬਾਰਾ ਵਿਚਾਰ ਦਾ ਵੀ ਰਾਹ ਹੋਵੇਗਾ।