ਕੁਵੈਤ – 9 ਜੂਨ: ਇੱਕ ਵੱਡੀ ਛਾਪੇਮਾਰੀ ਦੌਰਾਨ, ਕੁਵੈਤੀ ਅਧਿਕਾਰੀਆਂ ਨੇ 181 ਡਰੰਮ ਘਰੇਲੂ ਤਿਆਰ ਕੀਤੀ ਸ਼ਰਾਬ ਜ਼ਬਤ ਕੀਤੀ। ਇਸ ਗੈਰਕਾਨੂੰਨੀ ਸ਼ਰਾਬ ਫੈਕਟਰੀ 'ਚ ਕਈ ਨੇਪਾਲੀ ਕਰਮਚਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਮੌਕੇ 'ਤੇ ਹੀ ਗ਼੍ਰਿਫ਼ਤਾਰ ਕਰ ਲਿਆ ਗਿਆ। ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਸ਼ਰਾਬ ਬਣਾਉਣ ਵਾਲਾ ਸਮਾਨ ਅਤੇ ਉਪਕਰਣ ਵੀ ਬਰਾਮਦ ਹੋਏ ਹਨ।
ਅਧਿਕਾਰੀਆਂ ਮੁਤਾਬਕ, ਇਹ ਥਾਂ ਵੱਡੀ ਮਾਤਰਾ ਵਿੱਚ ਸ਼ਰਾਬ ਬਣਾਉਣ ਅਤੇ ਵੇਚਣ ਲਈ ਵਰਤੀ ਜਾ ਰਹੀ ਸੀ। ਸਾਰੀ ਕਾਰਵਾਈ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਅਤੇ ਬਰਾਮਦ ਸਮਾਨ ਨੂੰ ਕਾਨੂੰਨੀ ਕਾਰਵਾਈ ਲਈ ਸੰਬੰਧਤ ਵਿਭਾਗਾਂ ਨੂੰ ਸੌਂਪ ਦਿੱਤਾ ਗਿਆ ਹੈ।
ਇਹ ਛਾਪੇਮਾਰੀ ਵਿਭਾਗੀ ਸਹਿਯੋਗ ਅਤੇ ਲਗਾਤਾਰ ਨਿਗਰਾਨੀ ਨਾਲ ਸੰਭਵ ਹੋਈ, ਜੋ ਕਿ ਗੈਰਕਾਨੂੰਨੀ ਗਤਿਵਿਧੀਆਂ ਨੂੰ ਰੋਕਣ ਵਿੱਚ ਇੱਕ ਵੱਡਾ ਕਦਮ ਹੈ।