Kuwait: ਕੁਵੈਤ ਵਿੱਚ ਰਹਿ ਕੇ ਅਮੀਰ ਬਣ ਸਕਦੇ ਹੋ ਬੈਂਕ ਦੇ ਸਹਾਰੇ - ਪੜ੍ਹੋ ਪੂਰੀ ਜਾਣਕਾਰੀ।

ਕੁਵੈਤ ਦੇ ਬੈਂਕਾਂ ਦੇ ਲਾਟਰੀ ਸਿਸਟਮ ਰਾਹੀਂ ਅਮੀਰ ਬਣਨ ਦਾ ਮੌਕਾ।


ਕੁਵੈਤ ਵਿੱਚ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਕਰਦੇ ਕਰਦੇ ਅਮੀਰ ਬਣਨ ਦੇ ਵੀ ਸੁਪਨੇ ਵੇਖਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਵੈਤ ਦੇ ਕੁਝ ਬੈਂਕ ਤੁਹਾਨੂੰ ਸਿਰਫ ਪੈਸੇ ਬਚਾ ਕੇ ਲਾਟਰੀ ਜਿੱਤਣ ਦਾ ਮੌਕਾ ਦਿੰਦੇ ਹਨ? ਇਹ ਸਿਸਟਮ ਨਾ ਸਿਰਫ ਸੁਰੱਖਿਅਤ ਹੈ, ਸਗੋਂ ਇਹ ਤੁਹਾਨੂੰ ਕੋਈ ਵੱਡਾ ਇਨਾਮ ਜਿਤਾ ਕੇ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ।


ਇਹ ਸਾਰੇ ਬੈਂਕ ਸਿਰਫ਼ ਪੈਸੇ ਬਚਾ ਕੇ ਤੁਹਾਨੂੰ ਲਾਟਰੀ ਜਿੱਤਣ ਦਾ ਮੌਕਾ ਦਿੰਦੇ ਹਨ। ਕੁਝ ਲੋਕ KD 10 ਜਾ KD 100 ਦੀ ਜਮ੍ਹਾਂ ਰਾਸ਼ੀ ਨਾਲ ਹਫ਼ਤਾਵਾਰ ਜਾਂ ਸਾਲਾਨਾ ਲਾਟਰੀ ਜਿੱਤ ਚੁੱਕੇ ਹਨ। ਤੁਹਾਡਾ ਵੀ ਨੰਬਰ ਆ ਸਕਦਾ ਹੈ।


ਹੇਠਾਂ ਦਿੱਤੀ ਗਈ ਸਾਰੀ ਜਾਣਕਾਰੀ ਇਹਨਾਂ ਬੈਂਕਾਂ ਦੀ official website ਤੋਂ ਇਕੱਠੀ ਕੀਤੀ ਗਈ ਹੈ। ਤੁਸੀਂ ਬੈਂਕ ਦੇ ਨਾਮ ਤੇ ਕਲਿਕ ਕਰਕੇ ਵੈਬਸਾਈਟ ਤੇ ਇਹ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ।


ਆਓ ਜਾਣੀਏ ਕਿ ਇਹ ਲਾਟਰੀ ਸਿਸਟਮ ਕਿਵੇਂ ਕੰਮ ਕਰਦੇ ਹਨ ਅਤੇ ਕੁਵੈਤ ਦੇ ਕਿਹੜੇ 4 ਬੈਂਕ ਤੁਹਾਨੂੰ ਅਮੀਰ ਬਣਨ ਦਾ ਮੌਕਾ ਦੇ ਰਹੇ ਹਨ।


1. Gulf Bank – AlDanah Account
Gulf Bank – AlDanah Account

ਸਾਲਾਨਾ ਇਨਾਮ

ਇਨਾਮ: 2,000,000 KD

ਯੋਗਤਾ: ਘੱਟੋ-ਘੱਟ 200 KD ਦੀ ਰਕਮ 30 ਨਵੰਬਰ 2024 ਤੱਕ ਖਾਤੇ ਵਿੱਚ ਰੱਖਣੇ ਹੋਣਗੇ


ਛਿਮਾਹੀ ਇਨਾਮ

ਇਨਾਮ: 1,000,000 KD

ਡਰਾਅ ਦੀ ਤਾਰੀਖ: 17 ਜੁਲਾਈ 2025

ਯੋਗਤਾ: 200 KD 31 ਮਾਰਚ 2025 ਤੱਕ ਜਮ੍ਹਾਂ ਰੱਖਣੇ ਹੋਣਗੇ


ਤਿਮਾਹੀ ਇਨਾਮ

ਇਨਾਮ: 100,000 KD (100 ਜੇਤੂਆਂ ਲਈ)

ਡਰਾਅ: 18 ਅਪਰੈਲ, 18 ਜੁਲਾਈ, 17 ਅਕਤੂਬਰ 2025


ਮਹੀਨਾਵਾਰ ਇਨਾਮ

ਇਨਾਮ: 10,000 KD (10 ਜੇਤੂਆਂ ਲਈ)

ਡਰਾਅ: ਹਰ ਮਹੀਨੇ ਦੀ ਆਖਰੀ ਤਾਰੀਖ ਤੋਂ 7 ਦਿਨ ਬਾਅਦ


ਜੇਤੂਆਂ ਦੀ ਸੂਚੀ ਵੇਖਣ ਲਈ ਇੱਥੇ ਕਲਿਕ ਕਰੋ।


2. National Bank of Kuwait (NBK) – Al Jawhara Account


National Bank of Kuwait (NBK) – Al Jawhara Account

ਸਾਲਾਨਾ ਇਨਾਮ

ਇਨਾਮ: 1,000,000 KD

ਡਰਾਅ: 9 ਸਤੰਬਰ 2025

ਯੋਗਤਾ: ਘੱਟੋ-ਘੱਟ 1,000 KD– 3 ਮਹੀਨੇ ਤੱਕ ਜਮ੍ਹਾਂ ਰੱਖਣਾ ਹੋਵੇਗਾ


ਮਹੀਨਾਵਾਰ ਇਨਾਮ

ਇਨਾਮ: 125,000 KD

ਡਰਾਅ: ਹਰ ਮਹੀਨੇ 11ਵੀਂ (ਕੁਝ ਮਹੀਨਿਆਂ 'ਚ ਫਰਕ ਹੋ ਸਕਦਾ ਹੈ)


ਹਫ਼ਤਾਵਾਰ ਇਨਾਮ

ਇਨਾਮ: 20,000 KD

ਡਰਾਅ: ਹਰ ਮੰਗਲਵਾਰ

ਯੋਗਤਾ: 50 KD ਜਾਂ ਵੱਧ, 1 ਹਫ਼ਤੇ ਤੱਕ ਜਮ੍ਹਾਂ ਰੱਖਣੇ ਹੋਣਗੇ


ਜੇਤੂਆਂ ਦੀ ਸੂਚੀ ਵੇਖਣ ਲਈ ਇੱਥੇ ਕਲਿਕ ਕਰੋ।


3. Commercial Bank of Kuwait (CBK) ਜਾਂ Al Tijari Bank– Al Najma Account 
Commercial Bank of Kuwait (CBK) ਜਾਂ Al Tijari Bank– Al Najma Account

ਸਾਲਾਨਾ ਇਨਾਮ

ਇਨਾਮ: 1,500,000 KD

ਯੋਗਤਾ: 200 KD ਜਾਂ ਵੱਧ – 2 ਮਹੀਨੇ ਤੱਕ ਰੱਖਣੇ ਹੋਣਗੇ 


ਅਰਧ-ਸਾਲਾਨਾ ਇਨਾਮ

ਇਨਾਮ: 500,000 KD

ਡਰਾਅ: 5 ਜੁਲਾਈ 2025


ਮਹੀਨਾਵਾਰ ਇਨਾਮ

ਇਨਾਮ: 20,000 KD

ਡਰਾਅ: ਹਰ ਮਹੀਨੇ ਪਹਿਲਾ ਐਤਵਾਰ (ਜਨਵਰੀ, ਜੁਲਾਈ ਨੂੰ ਛੱਡ ਕੇ)


ਹਫ਼ਤਾਵਾਰ ਇਨਾਮ

ਇਨਾਮ: 5,000 KD

ਡਰਾਅ: ਹਰ ਐਤਵਾਰ

ਯੋਗਤਾ: ਘੱਟੋ-ਘੱਟ 25 KD


ਜੇਤੂਆਂ ਦੀ ਸੂਚੀ ਵੇਖਣ ਲਈ ਇੱਥੇ ਕਲਿਕ ਕਰੋ।


4. Al Ahli Bank of Kuwait (ABK) – Alfouz Account


Al Ahli Bank of Kuwait (ABK) – Alfouz Account

ਸਾਲਾਨਾ ਇਨਾਮ

ਇਨਾਮ: 5,000 KD ਮਹੀਨਾਵਾਰ ਤਨਖਾਹ 10 ਸਾਲਾਂ ਲਈ (ਕੁੱਲ 600,000 KD)

ਡਰਾਅ ਦੀ ਤਾਰੀਖ: 6 ਅਕਤੂਬਰ 2025

ਯੋਗਤਾ: ਹਰ 10 KD= 1 ਮੌਕਾ 


ਤਿਮਾਹੀ ਇਨਾਮ

ਇਨਾਮ: 100,000 KD

ਡਰਾਅ: ਹਰੇਕ ਤਿੰਨ ਮਹੀਨੇ ਮਗਰੋਂ


ਮਹੀਨਾਵਾਰ ਇਨਾਮ

ਇਨਾਮ: 20,000 KD

ਡਰਾਅ: ਹਰ ਮਹੀਨਾ


ਹਫ਼ਤਾਵਾਰ ਇਨਾਮ

ਇਨਾਮ: 10,000 KD

ਡਰਾਅ: ਹਰ ਸੋਮਵਾਰ

ਯੋਗਤਾ: ਘੱਟੋ-ਘੱਟ 100 KD; ਹਰ 10 KD= 1 ਮੌਕਾ 


ਇਸ ਬੈਂਕ ਦੇ ਜੇਤੂਆਂ ਦੀ ਸੂਚੀ ਵੇਖਣ ਲਈ ਇੱਥੇ ਕਲਿਕ ਕਰੋ।


ਆਖਰੀ ਸੁਝਾਅ: ਜੇ ਤੁਸੀਂ ਵੀ ਕੁਵੈਤ ਵਿੱਚ ਜਾਣ ਅਤੇ ਰਹਿਣ ਦੀ ਸੋਚ ਰਹੇ ਹੋ ਅਤੇ ਤੁਹਾਡੇ ਕੋਲ ਕੁਝ ਪੈਸਾ ਜਮ੍ਹਾ ਹੈ, ਤਾਂ ਇਹ ਲਾਟਰੀ ਸੇਵਿੰਗ ਖਾਤੇ ਤੁਹਾਨੂੰ ਕਈ ਲੱਖ KD ਦਾ ਮਾਲਕ ਬਣਾ ਸਕਦੇ ਹਨ। ਸਿਰਫ ਪੈਸਾ ਰੱਖੋ ਅਤੇ ਉਮੀਦ ਕਰੋ ਕਿ ਕਿਸਮਤ ਸਾਥ ਦੇਵੇ।

  • ਜੇ ਤੁਸੀਂ ਵੱਡੀ ਰਕਮ ਜਿੱਤਣਾ ਚਾਹੁੰਦੇ ਹੋ, ਤਾਂ Gulf Bank ਚੁਣੋ।
  • ਜੇ ਘੱਟ ਰਕਮ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ NBK ਚੁਣੋ।
  • ਜੇ ਚਾਹੁੰਦੇ ਹੋ ਕਿ ਹਰ ਮਹੀਨੇ ਪੈਸਾ ਮਿਲੇ, ਤਾਂ ABK ਚੁਣੋ।
  • ਜੇ ਸੰਤੁਲਿਤ ਇਨਾਮ ਚਾਹੀਦੇ ਹਨ, ਤਾਂ CBK ਚੁਣੋ।


ਜੇ ਜਾਣਕਾਰੀ ਚੰਗੀ ਲੱਗੇ ਤਾਂ ਕੁਵੈਤ ਵਿੱਚ ਰਹਿੰਦੇ ਹੋਰਨਾਂ ਸੱਜਣਾਂ ਨਾਲ ਵੀ ਸਾਂਝੀ ਕਰੋ।

Punjabtoarab whatsapp channel

ਇਸ ਤਰਾਂ ਦੀ ਹੋਰ ਜਾਣਕਾਰੀ ਲਈ Punjab To Arab ਦਾ WhatsApp ਚੈਨਲ follow ਕਰੋ, ਇੱਥੇ ਕਲਿਕ ਕਰੋ।