ਕੁਵੈਤ ਦੇ ਸਿਹਤ ਮੰਤਰੀ ਡਾ. ਅਹਿਮਦ ਅਲ-ਅਵਾਧੀ ਵੱਲੋਂ ਨਵਾਂ ਫੈਸਲਾ ਜਾਰੀ ਕੀਤਾ ਗਿਆ ਹੈ, ਜਿਸਦੇ ਮੁਤਾਬਕ ਜਿਹੜੇ ਵਿਦੇਸ਼ੀ ਨਾਗਰਿਕ HIV ਐਂਟੀਬਾਡੀ ਟੈਸਟ ਵਿੱਚ ਦੋ ਵਾਰੀ "ਅਣਪੱਕੇ" ਜਾਂ "ਇਨਡਿਟਰਮੀਨੇਟ" ਨਤੀਜੇ ਪ੍ਰਾਪਤ ਕਰਦੇ ਹਨ, ਉਹ ਹੁਣ ਕੁਵੈਤ ਵਿੱਚ ਦਾਖ਼ਲ ਨਹੀਂ ਹੋ ਸਕਣਗੇ।
ਇਹ ਵਿਅਕਤੀ ਮੈਡੀਕਲੀ ਅਨਫਿਟ ਮੰਨੇ ਜਾਣਗੇ ਅਤੇ ਉਨ੍ਹਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਰੋਕ ਲੱਗੇਗੀ। ਸਿਹਤ ਮੰਤਰਾਲੇ ਨੇ ਸਾਫ਼ ਕੀਤਾ ਕਿ ਸਿਰਫ PCR ਟੈਸਟ ਨਾਲ ਹੱਲ ਨਹੀਂ ਹੋਵੇਗਾ, ਸਗੋਂ 2 ਐਂਟੀਬਾਡੀ ਅਤੇ PCR ਟੈਸਟ ਕਰਕੇ ਹੀ ਅੰਤਿਮ ਨਤੀਜਾ ਕੱਢਿਆ ਜਾਵੇਗਾ।
ਇਹ ਕਦਮ ਕੁਵੈਤ ਵੱਲੋਂ ਨਵੇਂ ਰਿਹਾਇਸ਼ੀ ਅਰਜ਼ੀਦਾਰਾਂ ਦੀ ਸਖਤ ਸਿਹਤ ਜਾਂਚ ਯੋਜਨਾ ਦੇ ਹਿੱਸੇ ਵਜੋਂ ਲਿਆ ਗਿਆ ਹੈ। ਨਾਲ ਹੀ, ਸਰਕਾਰ ਨੇ 2025 ਤੋਂ 2029 ਤੱਕ ਲਈ ਰਾਸ਼ਟਰੀ ਏਡਜ਼ ਰੋਕਥਾਮ ਰਣਨੀਤੀ ਵੀ ਸ਼ੁਰੂ ਕੀਤੀ ਹੈ, ਜਿਸਦਾ ਟੀਚਾ ਨਵੇਂ ਇਨਫੈਕਸ਼ਨ ਘਟਾਉਣਾ, ਇਲਾਜ ਦੀ ਗੁਣਵੱਤਾ ਵਧਾਉਣਾ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ।