Kuwait news: ਫਹਾਹੀਲ(Fahaheel) ਮਾਲ 'ਚ ਗੈਸ ਧਮਾਕਾ, 10 ਲੋਕ ਜ਼ਖਮੀ, ਭਾਰਤੀ ਵੀ ਸ਼ਾਮਿਲ।

ਬੁੱਧਵਾਰ ਦੁਪਹਿਰ ਇੱਕ ਮਸ਼ਹੂਰ ਸ਼ਾਪਿੰਗ ਮਾਲ ਵਿੱਚ ਗੈਸ ਲੀਕ ਕਾਰਨ ਹੋਏ ਧਮਾਕੇ ਨਾਲ 10 ਲੋਕ ਜ਼ਖਮੀ ਹੋ ਗਏ।


explosion at a Fahaheel shopping mall

ਫਹਾਹੀਲ(Fahaheel)  ਅਤੇ ਅਹਮਦੀ(Ahmadi) ਅੱਗ ਬੁਝਾਉ ਕੇਂਦਰਾਂ ਤੋਂ ਐਮਰਜੈਂਸੀ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾਇਆ। ਜ਼ਖਮੀ ਲੋਕਾਂ ਵਿੱਚ ਕਈ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ। ਉਹਨਾਂ ਨੂੰ ਤੁਰੰਤ ਇਲਾਜ ਲਈ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਹਵਾਲੇ ਕਰ ਦਿੱਤਾ ਗਿਆ।


ਕੁਵੈਤ ਫਾਇਰ ਫੋਰਸ ਦੇ ਅਨੁਸਾਰ, ਧਮਾਕਾ ਇੱਕ AC ਯੂਨਿਟ ਤੋਂ ਗੈਸ ਲੀਕ ਕਾਰਨ ਹੋਇਆ। ਮਾਮਲੇ ਦੀ ਜਾਂਚ ਜਾਰੀ ਹੈ। ਅੱਗ ਬੁਝਾਉ ਟੀਮਾਂ ਦੀ ਤੇਜ਼ ਕਾਰਵਾਈ ਨੇ ਵੱਡੇ ਨੁਕਸਾਨ ਤੋਂ ਬਚਾਅ ਕੀਤਾ।