Kuwait news: Riggai ਵਿੱਚ ਅੱਗ ਨੇ 6 ਜਾਨਾਂ ਲਈਆਂ,ਹੋਰਾਂ ਨੇ ਬਚਾਅ ਲਈ ਇਮਾਰਤ ਤੋਂ ਛਾਲਾਂ ਮਾਰੀਆਂ।

Riggai fire in building 5 died


1 ਜੂਨ: ਐਤਵਾਰ ਸਵੇਰੇ ਅਲ-ਰਿੱਗਾਈ (Al Riggai) ਇਲਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਤੇ ਘੱਟੋ ਘੱਟ 14 ਹੋਰ ਜਣੇ ਜ਼ਖ਼ਮੀ ਹੋ ਗਏ। ਅੱਗ ਇੱਕ ਫਲੈਟ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਫਲੈਟ ਤੱਕ ਫੈਲ ਗਈ, ਜਿਸ ਕਾਰਨ ਡਰੇ ਹੋਏ ਨਿਵਾਸੀਆਂ ਨੇ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲਾਂ ਮਾਰੀਆਂ।


ਸ਼ਵੇਖ ਇੰਡਸਟਰੀਅਲ ਅਤੇ ਅਰਦੀਆ ਸੈਂਟਰਾਂ ਤੋਂ ਫਾਇਰ ਫਾਇਟਿੰਗ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ, ਜਿਨ੍ਹਾਂ ਨੇ ਰੈਸਕਿਊ ਯੂਨਿਟਾਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ। ਦੋ ਫਲੈਟਾਂ ਨੂੰ ਅੱਗ ਨੇ ਘੇਰ ਲਿਆ ਸੀ। ਮੌਕੇ 'ਤੇ ਤਿੰਨ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਜਦਕਿ ਹੋਰਾਂ ਨੂੰ ਨਜਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ।


ਇਮਾਰਤ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਫਰੀਕੀ ਅਤੇ ਏਸ਼ੀਆਈ ਮੂਲ ਦੇ ਸਨ। ਹੁਣ ਅਧਿਕਾਰੀ ਅੱਗ ਦੇ ਕਾਰਨ ਅਤੇ ਘਟਨਾ ਦੀ ਪੂਰੀ ਜਾਂਚ ਕਰ ਰਹੇ ਹਨ।


ਜਨਰਲ ਫਾਇਰ ਫੋਰਸ ਨੇ ਇਮਾਰਤਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਯਕੀਨੀ ਬਣਾਉਣ ਕਿ ਰਸਤੇ ਹਮੇਸ਼ਾ ਖੁੱਲ੍ਹੇ ਰੱਖੇ ਜਾਣ, ਤਾਂ ਜੋ ਭਵਿੱਖ 'ਚ ਅਜਿਹੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।