PAKISTAN ਦੇ KUWAIT ਵਿੱਚ ਰਾਜਦੂਤ ਡਾ. ਜ਼ਫ਼ਰ ਇਕਬਾਲ ਨੇ ਦੱਸਿਆ ਕਿ ਦੋਹਾਂ ਦੇਸ਼ ਇੱਕ ਨਵੇਂ ਲੇਬਰ ਸਮਝੌਤੇ (MoU) ਨੂੰ ਅਖੀਰਲੇ ਪੜਾਅ ’ਤੇ ਲੈ ਕੇ ਆ ਰਹੇ ਹਨ, ਜੋ ਕਿ ਵਰਕਰ ਭਰਤੀ ਨੂੰ ਅਸਾਨ ਬਣਾਏਗਾ।
ਕੁਵੈਤ ਦੇ ਹੈਲਥਕੇਅਰ ਸੈਕਟਰ ਵਿੱਚ ਮੰਗ ਨੂੰ ਧਿਆਨ ਵਿੱਚ ਰੱਖਦਿਆਂ, 1200 ਪਾਕਿਸਤਾਨੀ ਨਰਸਾਂ ਦੀ ਭਰਤੀ ਕੀਤੀ ਜਾ ਰਹੀ ਹੈ। ਪਹਿਲੀ ਵਾਰ ਵਿੱਚ 125 ਨਰਸਾਂ ਦੇ ਆਉਣ ਦੀ ਉਮੀਦ ਸੀ, ਪਰ ਰਿਹਾਇਸ਼ ਸਬੰਧੀ ਸਮੱਸਿਆ ਕਾਰਨ ਉਹਨਾਂ ਦੀ ਆਮਦ ਵਿੱਚ ਦੇਰੀ ਹੋਈ। ਹਾਲੇ ਇਹ ਮੁੱਦੇ ਹੱਲ ਕੀਤੇ ਜਾ ਰਹੇ ਹਨ।
ਅੰਬੇਸਡਰ ਨੇ ਦੱਸਿਆ ਕਿ ਕੁਵੈਤ ਵਿਚ 93,000 ਤੋਂ ਵੱਧ ਪਾਕਿਸਤਾਨੀ ਵੱਸਦੇ ਹਨ ਜੋ ਕਿ ਸਿਹਤ, ਸਿੱਖਿਆ ਅਤੇ ਹੋਰ ਖੇਤਰਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹਨਾਂ ਨੇ ਭਵਿੱਖ ਵਿੱਚ ਖੇਤੀਬਾੜੀ, ਇਨਫਰਾਸਟਰਕਚਰ ਅਤੇ ਰਿਹਾਇਸ਼ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਗੱਲ ਵੀ ਕੀਤੀ।
ਇਹ ਨਵੀਂ ਸ਼ੁਰੂਆਤ Pakistan ਅਤੇ Kuwait ਵਿਚਕਾਰ ਗੂੜ੍ਹੇ ਹੋ ਰਹੇ ਰਿਸ਼ਤਿਆਂ ਦੀ ਨਿਸ਼ਾਨੀ ਹੈ।
PAKISTANTOKUWAIT