ਕੁਵੈਤ ਵਿੱਚ 31 ਜੁਲਾਈ 2025 ਤੋਂ ਇੱਕ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਜਿਸਦੇ ਅਨੁਸਾਰ ਹੁਣ ਕੁਵੈਤ ਤੋਂ ਬਾਹਰ ਜਾਣ ਲਈ ਹਰ ਇੱਕ ਪਰਦੇਸੀ ਨੂੰ ਆਪਣੀ ਕੰਪਨੀ ਕੋਲੋਂ (Exit Permit) ਲੈਣਾ ਜ਼ਰੂਰੀ ਹੋਵੇਗਾ। ਉਸ ਐਗਜ਼ਿਟ ਪਰਮਿਟ ਨੂੰ Sahel ਐਪ ਦੇ ਵਿੱਚ ਕਿਵੇਂ ਪ੍ਰਾਪਤ ਕਰਨਾ ਹੈ, ਇਸਦਾ ਪੂਰਾ ਵੇਰਵਾ ਤੁਹਾਨੂੰ ਹੇਠਾਂ ਮਿਲ ਜਾਵੇਗਾ। ਇਹ ਸਰਵਿਸ ਦਾ ਕੋਈ ਵੀ ਬੰਦ ਹੋਣ ਦਾ ਸਮਾਂ ਨਹੀਂ ਹੋਵੇਗਾ, ਇਹ 24/7 ਹਫ਼ਤੇ ਤੇ ਸੱਤੇ ਦਿਨ ਤੇ ਹਰ ਦਿਨ ਚੌਵੀ ਘੰਟੇ ਚਾਲੂ ਰਹੇਗੀ।
ਇੱਥੇ ਇੱਕ ਗੱਲ ਬਹੁਤ ਧਿਆਨ ਰੱਖਣ ਯੋਗ ਹੈ ਕਿ ਐਗਜ਼ਿਟ ਪਰਮਿਟ ਅਰਜੀ ਦੇਣ ਸਮੇਂ ਕੁਵੈਤ ਤੋਂ ਬਾਹਰ ਜਾਣ ਦੀ ਤਰੀਕ ਪੁੱਛੀ ਜਾਂਦੀ ਹੈ ਅਤੇ ਨਾਲ ਹੀ ਵਾਪਸੀ ਦੀ ਤਰੀਕ ਵਿੱਚ ਪੁੱਛੀ ਜਾਂਦੀ ਹੈ। ਪਰ ਇਹ ਬਿਲਕੁਲ ਵੀ ਲਾਜ਼ਮੀ ਨਹੀਂ ਹੈ ਕਿ ਤੁਹਾਨੂੰ ਉਸੇ ਵਾਪਸੀ ਦੀ ਤਰੀਕ ਤੇ ਹੀ ਕੁਵੈਤ ਵਾਪਸ ਆਉਣਾ ਪਵੇਗਾ। ਤੁਸੀਂ ਆਪਣੀ ਮਰਜੀ ਅਨੁਸਾਰ ਕੁਵੈਤ ਵਿੱਚ ਵਾਪਸੀ ਕਰ ਸਕਦੇ ਹੋ।
ਕੰਪਨੀ ਆਪਣੇ ਵੱਲੋਂ ਵੀ ਐਗਜ਼ਿਟ ਪਰਮਿਟ ਜਾਰੀ ਕਰ ਸਕਦੀ ਹੈ, ਜਿਸ ਨਾਲ ਸਮੇਂ ਦੀ ਬੱਚਤ ਹੋ ਸਕਦੀ ਹੈ।
ਹੇਠਾਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਡੀ ਅਰਜੀ ਤੁਹਾਡੀ ਕੰਪਨੀ ਕੋਲ ਪੁੱਜ ਜਾਏਗੀ, ਅਤੇ ਕੰਪਨੀ ਦੀ ਮਨਜੂਰੀ ਦੇ ਬਾਅਦ ਤੁਹਾਡਾ ਐਗਜ਼ਿਟ ਪਰਮਿਟ ਤੁਹਾਨੂੰ Sahel application ਵਿੱਚ ਮਿਲ ਜਾਵੇਗਾ, ਜਿਹੜਾ ਤੁਹਾਨੂੰ ਕੁਵੈਤ ਤੋਂ ਬਾਹਰ ਜਾਣ ਵੇਲੇ ਇਮੀਗ੍ਰੇਸ਼ਨ ਨੂੰ ਦਿਖਾਉਣਾ ਹੋਵੇਗਾ।
ਥੱਲੇ ਸਮਝੋ ਕਿਵੇਂ Sahel application ਵਿੱਚ ਐਗਜ਼ਿਟ ਪਰਮਿਟ ਅਰਜੀ ਦੇਣੀ ਹੈ।
ਸਭ ਤੋਂ ਪਹਿਲਾਂ sahel ਦੀ ਭਾਸ਼ਾ ਨੂੰ ਅਰਬੀ (Arabic) ਚੁਣੋ।
1.
2.
3.
4.
5.
6.